Vol. 3, Issue 11, Part G (2017)
ਨਵਤੇਜ ਭਾਰਤੀ ਦੇ ਕਾਵਿ-ਸਰੋਕਾਰ: ਲੀਲ੍ਹਾ ਦੇ ਸੰਦਰਭ ਵਿਚ
ਨਵਤੇਜ ਭਾਰਤੀ ਦੇ ਕਾਵਿ-ਸਰੋਕਾਰ: ਲੀਲ੍ਹਾ ਦੇ ਸੰਦਰਭ ਵਿਚ
Author(s)
ਠਾਕੁਰ ਸਿੰਘ
Abstract
ਲੀਲ੍ਹਾ ਕਾਵਿ ਕਾਇਨਾਤੀ ਕਾਵਿ ਅਤੇ ਬ੍ਰਹਿਮੰਡੀ ਚੇਤਨਾ ਨਾਲ ਭਰਪੂਰ ਹੈ। ਇਹ ਕਾਵਿ ਦੇਸ਼, ਧਰਮ, ਜਾਤ, ਰਾਜਨੀਤੀ, ਨਸਲ ਅਤੇ ਧਾਰਮਿਕ ਹੱਦਾਂ ਤੋਂ ਪਾਰ ਹੈ। ਇਹ ਕਾਵਿ ਵਿਅਕਤੀ ਮੁਖੀ ਨਾ ਹੋ ਕੇ ਸਮਾਜ ਮੁਖੀ ਅਤੇ ਪ੍ਰਕਿਰਤੀ ਮੁਖੀ ਹੈ। ਇਸ ਕਾਵਿ ਦੇ ਅਧਿਐਨ ਤੋਂ ਇਹ ਗਿਆਤ ਹੋਇਆ ਹੈ ਕਿ ਇਹ ਕਾਵਿ ਅੰਦਰ ਕਠੋਰਤਾ ਅਤੇ ਜਟਿਲਤਾ ਦੀ ਥਾਂ ਸਹਿਜਤਾ ਅਤੇ ਸੁਹਜਤਾ ਦਾ ਬੋਲਬਾਲਾ ਹੈ। ਇਹ ਕਾਵਿ ਪ੍ਰਕਿਰਤੀ ਤੋਂ ਮਨੁੱਖੀ ਸੰਸਕ੍ਰਿਤੀ ਵੱਲ ਅਤੇ ਮਨੁੱਖੀ ਸੰਸਕ੍ਰਿਤੀ ਤੋਂ ਪ੍ਰਕਿਰਤੀ ਵੱਲ ਦੀ ਯਾਤਰਾ ਹੈ। ਇਸ ਕਾਵਿ ਦਾ ਧੁਰਾ ਕਾਰਜਸ਼ੀਲਤਾ, ਗਤੀਸ਼ੀਲਤਾ ਅਤੇ ਸੰਘਰਸ਼ੀਲਤਾ ਦੁਆਲੇ ਘੁੰਮਦਾ ਹੈ ਜੋ ਧਰਮ ਅਤੇ ਵਿਗਿਆਨ ਦੇ ਕਿਨਾਰਿਆਂ ਵਿਚੋਂ ਦੀ ਵਹਿੰਦਾ ਹੋਇਆ ਸੱਚ ਲੀਲ੍ਹਾ ਰਾਹੀਂ ਦ੍ਰਿਸ਼ਟੀਮਾਨ ਹੁੰਦਾ ਹੈ। ਇਸ ਖੋਜ ਨਿਬੰਧ ਵਿਚ ਲੀਲ੍ਹਾ ਕਾਵਿ ਦੇ ਅਧਿਐਨ ਰਾਹੀਂ ਨਵਤੇਜ ਭਾਰਤੀ ਦੇ ਕਾਵਿ ਸਰੋਕਾਰ ਤਲਾਸ਼ਣ ਦਾ ਯਤਨ ਕੀਤਾ ਗਿਆ ਹੈ।
How to cite this article:
ਠਾਕੁਰ ਸਿੰਘ. ਨਵਤੇਜ ਭਾਰਤੀ ਦੇ ਕਾਵਿ-ਸਰੋਕਾਰ: ਲੀਲ੍ਹਾ ਦੇ ਸੰਦਰਭ ਵਿਚ. Int J Appl Res 2017;3(11):501-504.