Vol. 9, Issue 3, Part B (2023)
ਅਖਾਣਾਂ ਅਤੇ ਮੁਹਾਵਰਿਆਂ ਵਿੱਚੋਂ ਝਲਕਦਾ ਪੁਰਾਤਨ ਪੇਂਡੂ ਪੰਜਾਬੀ ਸੱਭਿਆਚਾਰ
ਅਖਾਣਾਂ ਅਤੇ ਮੁਹਾਵਰਿਆਂ ਵਿੱਚੋਂ ਝਲਕਦਾ ਪੁਰਾਤਨ ਪੇਂਡੂ ਪੰਜਾਬੀ ਸੱਭਿਆਚਾਰ
Author(s)
ਡਾ. ਜਸਵਿੰਦਰ ਸਿੰਘ
Abstract
ਕੁਦਰਤ ਅਤੇ ਮਨੁੱਖ ਦੇ ਸੰਘਰਸ਼ ਦੀ ਅਮੁੱਕ ਕਹਾਣੀ ਦਾ ਸਿੱਟਾ ਸੱਭਿਆਚਾਰਕ ਸਿਰਜਣਾਵਾਂ ਦੇ ਰੂਪ ਵਿੱਚ ਨਿਕਲਿਆ। ਮਨੁੱਖੀ ਕਿਰਤ ਨੇ ਕੁਦਰਤ ਨੂੰ ਵਰਤੋਂ ਯੋਗ ਵਸਤੂਆਂ ਵਿੱਚ ਢਾਲਿਆ ਤਾਂ ਸੱਭਿਆਚਾਰ ਦਾ ਜਨਮ ਹੋਇਆ। ਮਾਨਵੀ ਪ੍ਰਵਿਰਤੀਆਂ ਨੂੰ ਵਧੇਰੇ ਵਰਤੋਂ ਯੋਗ ਅਤੇ ਉਦਾਤ ਪੱਧਰ ਤੀਕ ਪਹੁੰਚਾਉਣ ਲਈ ਨੈਤਿਕ ਕਦਰਾਂ-ਕੀਮਤਾਂ ਅਤੇ ਲੋਕ-ਸਿਆਣਪਾਂ ਘੜੀਆਂ ਗਈਆਂ। ਸਾਡੇ ਅਖਾਣ ਅਤੇ ਮੁਹਾਵਰੇ ਇਸੇ ਪ੍ਰਕਿਿਰਆ ਨਾਲ ਸੰਬੰਧਤ ਹਨ। ਪੰਜਾਬੀ ਸੱਭਿਆਚਾਰ ਮੂਲ ਰੂਪ ਵਿੱਚ ਕਿਸਾਨੀ ਦੀਆਂ ਰੂੜ੍ਹੀਆਂ ਵਿੱਚੋਂ ਉਸਰਿਆ ਹੈ। ਇਸ ਲਈ ਪੰਜਾਬੀਆਂ ਦੇ ਤਜ਼ਰਬਿਆਂ ’ਚੋਂ ਉਪਜੇ ਅਖਾਣਾਂ ਅਤੇ ਮੁਹਾਵਰਿਆਂ ਵਿੱਚੋਂ ਪੁਰਾਤਨ ਪੇਂਡੂ ਸੱਭਿਆਚਾਰ ਦੇ ਭਰਪੂਰ ਦਰਸ਼ਨ ਹੁੰਦੇ ਹਨ। ਇਸ ਖੋਜ-ਪੱਤਰ ਦਾ ਮੰਤਵ ਅਖਾਣਾਂ ਅਤੇ ਮੁਹਾਵਰਿਆਂ ਵਿੱਚੋਂ ਝਲਕਦੇ ਪੇਂਡੂ ਸੱਭਿਆਚਾਰ ਦੇ ਚਿੱਤਰਾਂ ਦਾ ਅਧਿਐਨ ਪ੍ਰਸਤੁਤ ਕਰਨਾ ਹੈ। ਇਹ ਅਖਾਣ ਅਤੇ ਮੁਹਾਵਰੇ ਜਿੱਥੇ ਪ੍ਰਾਚੀਨ ਪੰਜਾਬ ਦੀ ਰਹਿਣੀ-ਬਹਿਣੀ, ਭਾਸ਼ਾ, ਵਰਜਣਾਵਾਂ ਅਤੇ ਟੋਟਮਾਂ ਸੰਬੰਧੀ ਜਾਣਕਾਰੀ ਦਿੰਦੇ ਹਨ, ਓਥੇ ਹੀ ਇਹ ਪੰਜਾਬੀ ਬੰਦੇ ਦੀ ਮਾਨਸਿਕ ਨਿਰਮਾਣਕਾਰੀ ਦਾ ਪ੍ਰਕਾਰਜ ਵੀ ਨਿਭਾਉਂਦੇ ਹਨ।
How to cite this article:
ਡਾ. ਜਸਵਿੰਦਰ ਸਿੰਘ. ਅਖਾਣਾਂ ਅਤੇ ਮੁਹਾਵਰਿਆਂ ਵਿੱਚੋਂ ਝਲਕਦਾ ਪੁਰਾਤਨ ਪੇਂਡੂ ਪੰਜਾਬੀ ਸੱਭਿਆਚਾਰ. Int J Appl Res 2023;9(3):118-122.