Vol. 9, Issue 7, Part B (2023)
ਲੋਕਧਾਰਾ ਅਤੇ ਮਨੁੱਖੀ ਚੇਤਨਾ: ਲੋਕਧਾਰਾਈ ਸਿਰਜਣਾਵਾਂ ਦੇ ਸੰਦਰਭ ਵਿੱਚ
ਲੋਕਧਾਰਾ ਅਤੇ ਮਨੁੱਖੀ ਚੇਤਨਾ: ਲੋਕਧਾਰਾਈ ਸਿਰਜਣਾਵਾਂ ਦੇ ਸੰਦਰਭ ਵਿੱਚ
Author(s)
ਡਾ. ਜਸਵਿੰਦਰ ਸਿੰਘ
Abstract
ਲੋਕਧਾਰਾ ਮਨੁੱਖ ਦੇ ਸੰਸਕ੍ਰਿਤਕ ਵਿਕਾਸ ਦੀ ਗਾਥਾ ਹੈ ਜਿੱਥੇ ਸੱਭਿਆਚਾਰ ਕੁਦਰਤ ਦਾ ਮਨੁੱਖੀ ਕਿਰਤ ਰਾਹੀਂ ਸਿਰਜਿਆ ਭਾਗ ਹੈ, ਉੱਥੇ ਹੀ ਲੋਕਧਾਰਾ ਇਸ ਕਿਰਤ ਦੌਰਾਨ ਮਨੁੱਖ ਦੇ ਵਿਸ਼ਵਾਸ ਅਤੇ ਆਸਥਾ ਦੇ ਰੂਪ ਵਿੱਚ ਹਾਜ਼ਰ ਰਹਿੰਦੀ ਹੈ। ਲੋਕਧਾਰਾ ਮਨੁੱਖ ਅਤੇ ਪ੍ਰਕਿਰਤੀ ਵਿਚਲੇ ਵਿਰਾਟ ਸੰਘਰਸ਼ ਦੌਰਾਨ ਮਨੁੱਖ ਦੀ ਲਘੂ ਹੋਂਦ ਨੂੰ ਸਹਾਰਾ ਦੇਣ ਵਾਲਾ ਵਿਸ਼ਵਾਸ-ਪ੍ਰਬੰਧ ਹੈ। ਲੋਕਧਾਰਾਈ ਸਮੱਗਰੀ ਭਾਂਵੇਂ ਕਿਸੇ ਵੀ ਖਿੱਤੇ ਦੀ ਹੋਵੇ, ਉਸ ਉੱਪਰ ਲੋਕ-ਮਨ ਦੀ ਮੋਹਰ-ਛਾਪ ਜ਼ਰੂਰ ਹੁੰਦੀ ਹੈ। ਕਿਸੇ ਵੀ ਖਿੱਤੇ ਵਿਸ਼ੇਸ਼ ਵਿੱਚ ਪੈਦਾ ਹੋਇਆ ਵਿਅਕਤੀ ਅਚੇਤ ਰੂਪ ਵਿੱਚ ਹੀ ਆਪਣੀ ਲੋਕਧਾਰਾ ਦੀਆਂ ਪ੍ਰੰਪਰਾਵਾਂ ਅਤੇ ਸਿਰਜਣਾਵਾਂ ਨੂੰ ਜਿਊਂਦਾ ਹੈ। ਲੋਕਧਾਰਾਈ ਚੇਤਨਾ ਲੋਕ-ਮਨ ਦੀਆਂ ਪ੍ਰਵਿਰਤੀਆਂ ਤੋਂ ਸਿੰਜਤ ਹੁੰਦੀ ਹੈ। ਇਸ ਪ੍ਰਕਾਰ ਇਹ ਮਨੁੱਖੀ ਚੇਤਨਾ ਨੂੰ ਇੱਕ ਵਿਸ਼ੇਸ਼ ਭਾਂਤ ਦੇ ਜੀਵਨ-ਦ੍ਰਿਸ਼ਟੀਕੋਣ ਨਾਲ ਜੋੜ ਦਿੰਦੀ ਹੈ, ਜਿਸ ਦਾ ਤਰਕ ਵਿਿਗਆਨਕ ਤਰਕ ਦੀ ਬਜਾਏ ਲੋਕ-ਮਨ ਦਾ ਤਰਕ ਹੁੰਦਾ ਹੈ। ਇਸ ਖੋਜ-ਪੱਤਰ ਦਾ ਮਨੋਰਥ ਲੋਕਧਾਰਾਈ ਸਿਰਜਣਾਵਾਂ ਦੁਆਰਾ ਪੰਜਾਬੀ ਬੰਦੇ ਦੀ ਚੇਤਨਾ ਉੱਤੇ ਪਏ ਪ੍ਰਭਾਵਾਂ ਦੀ ਨਿਸ਼ਾਨਦੇਹੀ ਕਰਨਾ ਹੈ।
How to cite this article:
ਡਾ. ਜਸਵਿੰਦਰ ਸਿੰਘ. ਲੋਕਧਾਰਾ ਅਤੇ ਮਨੁੱਖੀ ਚੇਤਨਾ: ਲੋਕਧਾਰਾਈ ਸਿਰਜਣਾਵਾਂ ਦੇ ਸੰਦਰਭ ਵਿੱਚ. Int J Appl Res 2023;9(7):139-143.