Vol. 10, Issue 3, Part C (2024)
ਦਾਰਸ਼ਨਿਕ ਚਿੰਤਨ ਦਾ ਕਵੀ: ਪ੍ਰੋ. ਪੂਰਨ ਸਿੰਘ
ਦਾਰਸ਼ਨਿਕ ਚਿੰਤਨ ਦਾ ਕਵੀ: ਪ੍ਰੋ. ਪੂਰਨ ਸਿੰਘ
Author(s)
ਡਾ. ਵੰਦਨਾ
Abstract
ਪ੍ਰੋ. ਪੂਰਨ ਸਿੰਘ ਨੂੰ ਆਧੁਨਿਕ ਪੰਜਾਬੀ ਖੁੱਲ੍ਹੀ ਕਵਿਤਾ ਦਾ ਮੋਢੀ, ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ, ਕਾਇਨਾਤੀ ਜਸ਼ਨ ਦਾ ਕਵੀ ਕਿਹਾ ਜਾਂਦਾ ਹੈ। ਉਸ ਦੀ ਕਵਿਤਾ ਵਿਚ ਮਨੁੱਖ ਦੇ ਜਿਉਂਦੇ ਹੋਣ ਦਾ ਜਸ਼ਨ, ਅੱਖਰਾਂ ਦਾ ਬੇਰੋਕ ਹੜ੍ਹ, ਵਿਚਾਰਾਂ ਦੀ ਰਵਾਨਗੀ, ਪ੍ਰਪੱਕਤਾ, ਸਮੁੱਚੀ ਕਾਇਨਾਤ ਦੇ ਦਰਸ਼ਨ, ਪੰਜਾਬ ਪਿਆਰ, ਪੰਜਾਬੀ ਸਭਿਆਚਾਰ ਆਦਿ ਸਰੋਕਾਰ ਸਮੋਏ ਹੋਏ ਹਨ। ਪ੍ਰੋ. ਪੂਰਨ ਸਿੰਘ ਦੁਆਰਾ ਰਚਿਆ ਅਣਮੁੱਲਾ ਸਾਹਿਤ ਮਨੁੱਖ ਨੂੰ ਕੁਦਰਤ ਨਾਲ ਪਿਆਰ ਕਰਨ ਦਾ ਹੋਕਾ ਦਿੰਦਾ ਹੈ। ਸਮੁੱਚੀ ਕਵਿਤਾ ਕੁਦਰਤ ਦੇ ਮਨਮੋਹਕ ਨਜਾਰਿਆਂ ਨੂੰ ਵਿਗਿਆਨ ਦੀਆਂ ਸਥਾਪਤ ਸੱਚਾਈਆਂ ਰਾਹੀਂ ਬਿਆਨ ਕਰਦੀ ਹੋਈ ਕੁਦਰਤੀ ਪ੍ਰਕਿਰਿਆ ਨਾਲ ਸਾਂਝ ਸਥਾਪਿਤ ਕਰਦੀ ਹੈ। ਸੋ, ਹੱਥਲੇ ਖੋਜ ਪੱਤਰ ਵਿਚ ਪ੍ਰੋ. ਪੂਰਨ ਸਿੰਘ ਦੀ ਕਵਿਤਾ ਨੂੰ ਸੂਖ਼ਮ ਅਤੇ ਦਾਰਸ਼ਨਿਕ ਪੱਖ ਨੂੰ ਆਧਾਰ ਬਣਾ ਕੇ ਨਿਸ਼ਾਨਦੇਹੀ ਕਰਨ ਦਾ ਯਤਨ ਕੀਤਾ ਗਿਆ ਹੈ।
How to cite this article:
ਡਾ. ਵੰਦਨਾ. ਦਾਰਸ਼ਨਿਕ ਚਿੰਤਨ ਦਾ ਕਵੀ: ਪ੍ਰੋ. ਪੂਰਨ ਸਿੰਘ. Int J Appl Res 2024;10(3):245-253.